ਮੁੰਬਈ, 21 ਫਰਵਰੀ-'ਪਰਿਣੀਤਾ' ਤੋਂ ਲੈ ਕੇ 'ਦਿ ਡਰਟੀ ਪਿਕਚਰ' ਤੱਕ ਅਭਿਨੈ ਦੇ ਵੱਖ-ਵੱਖ ਜੌਹਰ ਦਿਖਾ ਚੁੱਕੀ ਵਿਦਿਆ ਬਾਲਨ ਹੁਣ ਵਿਆਹ ਤੋਂ ਬਾਅਦ ਬਣਨ ਵਾਲੇ ਪ੍ਰੇਮ-ਸੰਬੰਧਾਂ ਬਾਰੇ ਦਮਦਾਰ ਵਿਸ਼ੇ 'ਤੇ ਕੁਝ ਕਰਨਾ ਚਾਹੁੰਦੀ ਹੈ। ਵਿਦਿਆ ਨੇ ਕਿਹਾ ਕਿ ਸਾਡੀ ਜ਼ਿੰਦਗੀ ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਦੇਖਦੀ ਹੈ, ਇਸ ਲਈ ਮੈਂ ਕੁਝ ਅਜਿਹਾ ਕਰਨਾ ਚਾਹੁੰਦੀ ਹਾਂ ਜਿਸ ਵਿਚ ਕੁਝ ਅਜਿਹੀ ਹੀ ਗੱਲ ਹੋਵੇ। ਭਾਵੇਂ ਉਹ 'ਅਰਥ' ਜਾਂ 'ਸਿਲਸਿਲਾ' ਵਰਗੀਆਂ ਫਿਲਮਾਂ ਹੋਣ ਜਿਸ ਵਿਚ ਵਿਆਹ ਤੋਂ ਬਾਅਦ ਸੰਬੰਧਾਂ ਦੀ ਗੱਲ ਹੋਵੇ ਕਿਉਂਕਿ ਅਸੀਂ ਜਿਥੇ ਵੀ ਜਾਂਦੇ ਹਾਂ, ਉਥੇ ਇਸ ਦੇ ਬਾਰੇ ਸੁਣਦੇ ਹਾਂ।
ਸਾਲ 1982 ਵਿਚ ਮਹੇਸ਼ ਭੱਟ ਦੇ ਨਿਰਦੇਸ਼ਨ ਵਿਚ ਬਣੀ 'ਅਰਥ' ਵਿਚ ਸ਼ਬਾਨਾ ਆਜ਼ਮੀ, ਕੁਲਭੂਸ਼ਣ ਖਰਬੰਦਾ, ਸਮਿਤਾ ਪਾਟਿਲ ਅਤੇ ਰਾਜ ਕਿਰਨ ਨੇ ਕੰਮ ਕੀਤਾ ਸੀ। ਇਹ
ਪੂਰੀ ਖ਼ਬਰ

*ਬਿਤਾਉਣਗੇ ਕੁਝ ਹੋਰ ਦਿਨ ਹਸਪਤਾਲ 'ਚ
ਮੁੰਬਈ— ਸਦੀ ਦੇ ਮਹਾਨਾਇਤ ਅਮਿਤਾਭ ਬਚੱਨ ਪੇਟ ਦੇ ਆਪ੍ਰੇਸ਼ਨ ਦੇ ਚਲਦੇ ਹਸਪਤਾਲ 'ਚ ਭਰਤੀ ਹਨ। ਫਿਲਹਾਲ ਬਿਗ ਬੀ ਅਜੇ ਹੋਰ ਕੁਝ ਦਿਨ ਸੇਵੇਨ ਹਿਲਸ ਹਸਪਤਾਲ 'ਚ ਬਿਤਾਣਗੇ। ਬਿਗਦ ਬੀ ਨੇ ਤਾਜ਼ਾ ਟਵਿੱਟ ਕਰ ਦਿੱਤਾ ਹੈ। ਗੌਰਤਲਬ ਹੈ ਕਿ ਬਿਗ ਬੀ ਦਾ 11 ਫਰਵਰੀ ਨੂੰ ਮੁੰਬਈ ਦੇ ਸੇਵੇਨ ਹਿਲਸ ਹਸਪਤਾਲ 'ਚ ਪੇਟ ਦਾ ਆਪ੍ਰੇਸ਼ਨ ਕੀਤਾ ਗਿਆ ਸੀ ਪਰ ਆਪ੍ਰੇਸ਼ਨ ਦੇ ਬਾਅਦ ਵੀ ਉਨ੍ਹਾਂ ਪੂਰੀ ਤਰ੍ਹਾਂ ਆਰਾਮ ਨਹੀਂ
ਇਸਲਾਮਾਬਾਦ, 21 ਫਰਵਰੀ- ਪਾਕਿਸਤਾਨ ਨੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ ਗ੍ਰਿਫਤਾਰ ਕਰਨ ਲਈ ਇੰਟਰਪੋਲ ਤੋਂ ਮਦਦ ਮੰਗਣ ਦਾ ਅੱਜ ਐਲਾਨ ਕੀਤਾ। ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਦੱਸਿਆ ਕਿ ਕਿਉਂਕਿ ਮੁਸ਼ੱਰਫ ਨੇ ਆਪਣੇ ਕਾਰਜਕਾਲ ਦੌਰਾਨ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਨੇਤਾ ਬੇਨਜ਼ੀਰ ਭੁੱਟੋ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਸੀ,ਇਸ ਲਈ ਉਨ੍ਹਾਂ ਦੀ ਗ੍ਰਿਫਤਾਰੀ ਸੰਬੰਧੀ
ਅੰਮ੍ਰਿਤਸਰ, 21 ਫਰਵਰੀ-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਖਿਲਾਫ ਦਰਜ ਕੀਤੇ ਹੇਰਾਫੇਰੀ ਦੇ ਕੇਸ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਸਰਨੇ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਗੁਰੂ ਘਰ ਦੀ ਜ਼ਮੀਨ ਆਪਣੇ ਨਿੱਜੀ ਫਾਇਦੇ ਵਾਸਤੇ ਵਰਤੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਦਾ ਹਸਪਤਾਲ ਵੇਚ ਕੇ ਸਰਨੇ ਨੇ ਜਿਹੜੀ ਬੱਜਰ ਗਲਤੀ
ਮੁੱਖ ਸਕੱਤਰ ਕੈਬਨਿਟ ਬੈਠਕ 'ਚ ਨਹੀਂ ਲੈਣਗੇ ਹਿੱਸਾ
ਚੰਡੀਗੜ੍ਹ, 21 ਫਰਵਰੀ-ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਕਈ ਦਿਨਾਂ ਬਾਅਦ ਕਲ ਵਾਪਸ ਦਿੱਲੀ ਪਹੁੰਚ ਰਹੇ ਹਨ। ਉਸ ਦੇ ਬਾਅਦ ਉਹ ਪੰਜਾਬ ਪਹੁੰਚਣਗੇ ਕਿਉਂਕਿ ਰਾਜ ਮੰਤਰੀ ਮੰਡਲ ਦੀ ਬੈਠਕ 24 ਫਰਵਰੀ ਨੂੰ ਰੱਖੀ ਗਈ ਹੈ। ਪਤਾ ਚਲਿਆ ਹੈ ਕਿ ਸੁਖਬੀਰ ਬਾਦਲ ਵੀ 23 ਫਰਵਰੀ ਨੂੰ ਵਿਦੇਸ਼ ਤੋਂ ਵਾਪਸ ਆ ਰਹੇ ਹਨ। ਪਤਾ ਚਲਿਆ ਹੈ ਕਿ ਮੁੱਖ ਸਕੱਤਰ ਐੱਸ. ਸੀ. ਅਗਰਵਾਲ 4-5 ਦਿਨਾਂ ਦੀ ਛੁੱਟੀ
ਜਾਲੌਨ, 21 ਫਰਵਰੀ¸ਲੋਕ ਸਭਾ 'ਚ ਭਾਜਪਾ ਅਤੇ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਅੱਜ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਨੂੰ ਮਾਇਆਵਤੀ ਨੂੰ ਪੱਥਰ ਦਿਲ ਔਰਤ ਕਰਾਰ ਦਿੰਦਿਆਂ ਕਿਹਾ ਕਿ ਬਸਪਾ ਪ੍ਰਧਾਨ ਨੇ ਜਨਤਾ ਦੇ ਖੂਨ-ਪਸੀਨੇ ਦੀ ਕਮਾਈ ਨੂੰ ਪੱਥਰਾਂ ਦੇ ਸਮਾਰਕ ਅਤੇ ਪਾਰਕ ਬਣਵਾਉਣ 'ਚ ਖਰਚ ਕਰਕੇ ਇਸ ਦਾ ਸਬੂਤ ਦਿੱਤਾ ਹੈ। ਸੁਸ਼ਮਾ ਨੇ ਕਾਲਪੀ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੇ ਉਮੀਦਵਾਰ ਸਵਤੰਤਰ ਦੇਵ ਸਿੰਘ ਦੀ ਹਮਾਇਤ 'ਚ ਆਯੋਜਿਤ
ਜੋਧਪੁਰ- ਸੀ. ਬੀ. ਆਈ. ਨੇ ਅੱਜ ਰਾਜਸਥਾਨ ਹਾਈਕੋਰਟ ਨੂੰ ਦੱਸਿਆ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਭੰਵਰੀ ਦੇਵੀ ਮਾਮਲੇ 'ਚ ਉਸ ਦੇ ਗਵਾਹਾਂ 'ਤੇ ਬਿਆਨਾਂ ਤੋਂ ਮੁਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਸੀ. ਬੀ. ਆਈ. ਦੇ ਵਕੀਲ ਪੰਨੇ ਸਿੰਘ ਨੇ ਭੰਵਰੀ ਦੇਵੀ ਦੇ ਪਤੀ ਅਮਰ ਚੰਦ ਵਲੋਂ ਦਾਖਲ ਪਟੀਸ਼ਨ 'ਤੇ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਸੀ. ਬੀ. ਆਈ. ਨੇ ਇਸ ਮਾਮਲੇ 'ਚ ਨਿਰਪੱਖ ਜਾਂਚ ਕੀਤੀ ਹੈ ਜਿਸ 'ਚ ਕਈ ਪ੍ਰਭਾਵਸ਼ਾਲੀ ਨੇਤਾ ਸ਼ਾਮਿਲ