HOME Photo Gallery Mobile Site
Chief Editor: R.S.Banwait, Email: info@nriglobal.com
Loading...
Photo News
Artical
ਪੰਥਕ ਮਸਲੇ ਅਤੇ ਖ਼ਬਰਾਂ
Main Category
ਖੇਡ ਸੰਸਾਰ,Sports
Ladies, ਨਾਰੀ,ਘਰ
Kids,ਬਾਲ ਸੰਸਾਰ
ਰਿਸ਼ਤੇ,materiamonial
ਸਿਹਤ,Health
Tags Cloud
ਸੰਪਾਦਕੀ

Gurjeet Singh

ਗੋਆ (ਦੋਆਬਾ ਨਿਊਜ਼ ਸਰਵਿਸ)-ਇਥੋਂ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੇਤਿਮ ਪਣਜੀ ਦੇ ਮੁੱਖ ਸੇਵਾਦਾਰ ਸ. ਹਰਮਿੰਦਰ ਸਿੰਘ ਗੋਆ ਨੇ ਸਿੱਖ ਪੰਥ ਨੂੰ ਅਪੀਲ ਕੀਤੀ ਹੈ ਕਿ ਜੋ ਸਿੱਖ ਕੌਮ ਆਪਣਾ ਆਜ਼ਾਦ ਸਿੱਖ ਰਾਜ ਚਾਹੁੰਦੀ ਹੈ ਸੱਚੇ-ਸੁੱਚੇ ਸਿਧਾਂਤ ਤੇ ਪਹਿਰਾ ਦੇਣ ਦੀ ਲੋੜ ਹੈ। ਗੁਰੂ ਆਸੇ ਅਨੁਸਾਰ ਚੱਲ ਕੇ ਹੀ ਕੌਮੀ ਨਿਸ਼ਾਨਿਆਂ ਦੀ ਪ੍ਰਾਪਤੀ ਹੋ ਸਕਦੀ ਹੈ। ਸਿੱਖ ਲੀਡਰਾਂ ਦੀ ਆਪਸੀ ਫੁੱਟ, ਲੀਡਰੀ ਦੀ ਭੁੱਖ ਤੇ ਨਾਮ ਕਮਾਉਣ ਦੀ ਸਹੋਰਤ ਦੇ ਕੋਰੜ ਨੇ ਸਿੱਖ ਲੀਡਰਾਂ ਨੂੰ ਪੂਰੀ ਤਰ੍ਹਾਂ ਜਕੜ ਲਿਆ ਹੈ। ਸਿੱਖਾਂ ਦੀ ਮੰਨੀ ਜਾਂਦੀ ਮਿੰਨੀ ਪਾਰਲੀਮੈਂਟ ਦਾ 25 ਸਾਲ ਪ੍ਰਧਾਨ ਰਿਹਾ ਸ. ਗੁਰਚਰਨ ...
Read Full Story


Gurjeet Singh

ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿਚ ਭਾਰਤੀਆਂ ਉਪਰ ਹੋ ਰਹੇ ਨਸਲੀ ਹਮਲਿਆਂ ਜਿਥੇ ਸਾਰੇ ਸੰਸਾਰ ਲਈ ਚਿੰਤਾ ਦਾ ਵਿਸ਼ਾ ਬਣ ਗਏ ਹਨ, ਉਥੇ ਸੱਭ ਤੋਂ ਵੱਧ ਪੰਜਾਬੀਆਂ ਲਈ ਵੀ ਚਿੰਤਾ ਦਾ ਵਿਸ਼ਾ ਬਣ ਗਏ ਹਨ ਕਿਉਂਕਿ ਵਿਦੇਸ਼ ਜਾਣ ਵਾਲਿਆਂ ਵਿਚ ਹਮੇਸ਼ਾ ਤੋਂ ਹੀ ਪੰਜਾਬੀ ਮੋਹਰੀ ਰਹੇ ਹਨ ਤੇ ਵਿਦੇਸ਼ਾਂ ਵਿਚ ਪੰਜਾਬੀਆਂ ਦੀ ਹੀ ਭਰਮਾਰ ਹੈ। 19ਵੀਂ ਸਦੀ ਵਿਚ ਅੰਗਰੇਜ਼ਾਂ ਦੁਆਰਾ ਅਪਣੀਆਂ ਵਪਾਰਕ ਕਾਲੋਨੀਆਂ ਬਣਾਏ ਗਏ ਦੇਸ਼ਾਂ ਵਿਚੋਂ ਅਪਣੇ ਦੇਸ਼ ਵਿਚ ਸੱਭ ਤੋਂ ਪਹਿਲਾਂ ਪੰਜਾਬੀਆਂ ਨੂੰ ਲਿਜਾਣ ਦੀ ਰਵਾਇਤ ਸ਼ੁਰੂ ਕੀਤੀ ਗਈ ਸੀ। ਇਸ ਦੇ ਪਿੱਛੇ ਸਿਰਫ਼ ਇਕੋ ਇਕ ਮਕਸਦ ਇਹ ਸੀ ਕਿ ਉਥੇ ਲਿਜਾ ਕੇ ਪੰਜਾਬੀਆਂ ...
Read Full Story


Gurjeet Singh

ਸਿਆਣੇ ਕਹਿੰਦੇ ਹਨ ਕਿ ਕੰਨ ਉ¤ਪਰ-ਥੱਲੇ, ਖੱਬੇ-ਸੱਜੇ ਜਿਹੜੇ ਪਾਸੇ ਮਰਜੀ ਫੜ ਲਉ ਕੰਨ ਤੇ ਕੰਨ ਹੀ ਹੈ। ਮੌਜ਼ੂਦਾ ਸਰਕਾਰ ਦਾ ਹੈ। ਇਹਨਾਂ ਕੋਲ ਜਿਹੜੀ ਬਿਜਲੀ ਹੈ, ਉਹੀ ਕਦੇ ਜਿਮੀਦਾਰਾਂ ਨੂੰ ਤੇ ਕਦੇ ਸਨਅਤਕਾਰਾਂ ਨੂੰ ਦੇ ਰਹੇ ਹਨ ਤੇ ਅਖ਼ਬਾਰਾਂ ਵਿੱਚ ਬਿਆਨ ਦੇ ਰਹੇ ਹਨ ਕਿ ਜਿਮੀਦਾਰਾਂ ਨੂੰ 8 ਘੰਟੇ ਬਿਜਲੀ ਦਿੱਤੀ ਜਾਵੇਗੀ ਤੇ ਸਨਅਤਕਾਰਾਂ ਤੇ 8 ਘੰਟੇ ਦਾ ਕੱਟ ਲੱਗਾ ਦਿੱਤਾ। ਹੋਈ ਨਾ ਕੰਨ ਫੜਨ ਵਾਲੀ ਗੱਲ। ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਬਿਜਲੀ ਤਾਂ ਬਾਦਲ ਸਰਕਾਰ ਨੇ ਨਹੀਂ, ਇਹ ਤਾਂ ਰਾਮਗੜ੍ਹੀਆ ਨੇ ਦਿੱਤੀ ਹੈ। ਜਦ ਕਿਸੇ ਮਨਿਸਟਰ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਬਿਜਲੀ ...
Read Full Story


Gurjeet Singh

ਦੇਸ਼ ਦੇ ਅਗਲੇਰੇ ਬੱਜਟ ਨਾਲ ਚੰਗੇਰਾ ਤਾਲਮੇਲ ਸਾਂਝਾ ਕਰਨ ਲਈ ਕੇਂਦਰ ਦੀ ਯੂ.ਪੀ.ਏ. ਨੇ ਪਹਿਲਾਂ ਹੀ ਕਮਰਕਸੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਸਰਕਾਰ ਦੀ ਵਾਂਗਡੋਰ ਇਕ ਮਾਹਰ ਅਰਥ ਸ਼ਾਸਤਰੀ ਦੇ ਹੱਥ ਹੈ ਪਰ ਫਿਰ ਵੀ ਹਰ ਨੁਕਤੇ ਨਿਗਾਹ ਤੋਂ ਕੇਂਦਰ ਸਰਕਾਰ ਨੇ ਬੱਜਟ ਦੇ ਪਹਿਲੂਆਂ ਨੂੰ ਵਾਚਣਾ ਸ਼ੁਰੂ ਕਰ ਦਿੱਤਾ ਹੈ। ਮਿਸਾਲ ਵਜੋਂ ਆਰਥਿਕ ਸੁਧਾਰਾਂ, ਅਪਨਿਵੇਸ਼ ਪ੍ਰੋਗਰਾਮ, ਖਾਦ ਤੇ ਬਾਲਣਾ ਦੇ ਸੁਤੰਤਰ ਮੁਲ ਦਾ ਨਿਰਧਾਰਣ, ਰੇਲਵੇ ਨੂੰ ਪ੍ਰਾਈਵੇਟ ਸੈਕਟਰ ਵਿਚ ਖੋਲ੍ਹਣ, ਰੱਖਿਆ ਬੀਮਾ ਅਤੇ ਪ੍ਰਚੂਨ ਖੇਤਰਾਂ ਵਿਚ ਸਿੱਧਾ ਨਿਵੇਸ਼ ਸੌਖਾ ਕਰਨ ਦੀਆਂ ਸਿਫਾਰਿਸ਼ਾ ਵੱਲ ...
Read Full Story


Gurjeet Singh

ਭਾਰਤ ਦੇ ਉ¤ਤਰੀ ਖੇਤਰ ਵਿਚ ਮੌਨਸੂਨ ਦੀ ਦੇਰੀ ਨੇ ਜਨਜੀਵਨ ਇਕ ਤਰ੍ਹਾਂ ਨਾਲ ਉਖਾੜ ਕੇ ਰੱਖ ਦਿੱਤਾ ਹੈ। ਡੈਮਾਂ ਵਿਚ ਪਾਣੀ ਘਟ ਗਿਆ ਹੈ। ਇਸੇ ਕਰਕੇ ਨਹਿਰਾਂ ਵਿਚ ਵੀ ਪਾਣੀ ਦਾ ਵਹਾਅ ਘਟਦਾ ਜਾ ਰਿਹਾ ਹੈ। ਜ਼ਮੀਨੀ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ। ਲੋੜੀਂਦੀ ਬਿਜਲੀ ਨਦਾਰਦ ਹੈ। ਇਸ ਨਾਲ ਕਿਸਾਨ ਝੋਨਾ ਲਾਉਣ ਤੋਂ ਪਛੜ ਰਿਹਾ ਹੈ। ਜਿਥੇ ਝੋਨਾ ਲੱਗ ਵੀ ਚੁੱਕਾ ਹੈ, ਉਥੇ ਪਾਣੀ ਦਾ ਪੂਰਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ’ਤੇ ਆਫ਼ਤ ਆਈ ਹੋਈ ਹੈ। ਜਿਥੇ ਪਾਣੀ ਦਾ ਪੂਰਾ ਪ੍ਰਬੰਧ ਨਹੀਂ, ਉਥੇ ਲੱਗੀ ਲਗਾਈ ਫ਼ਸਲ ਸੁੱਕ ਰਹੀ ਹੈ। ਧਰਤੀ ਵਿਚ ਤਰੇੜਾਂ ਆ ਰਹੀਆਂ ਹਨ। ਸਨਅਤਕਾਰ ਲੋੜੀਂਦੀ ...
Read Full Story


Gurjeet Singh

ਪੰਜਾਬ ਵਿਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਰਲ ਕੇ ਸਰਕਾਰ ਚਲਾ ਰਹੀਆਂ ਹਨ। ਲਗਭਗ ਪਿਛਲੇ ਢਾਈ ਸਾਲਾਂ ਤੋਂ ਚੱਲ ਰਹੀ ਇਸ ਸਰਕਾਰ ਵਿਚ ਦੋਵਾਂ ਪਾਰਟੀਆਂ ਵਿਚਕਾਰ ਅਕਸਰ ਖਿਚਾਅ ਦੇਖਣ ਨੂੰ ਮਿਲਦਾ ਰਿਹਾ ਹੈ। ਕਿਸੇ ਨਾ ਕਿਸੇ ਗੱਲ ’ਤੇ ਇਨ੍ਹਾਂ ਵਿਚਕਾਰ ਵਿਵਾਦ ਬਣ ਜਾਂਦਾ ਹੈ। ਆਪਸ ਵਿਚ ਵਿਚਾਰ-ਵਟਾਂਦਰਾ ਕਰਨ ਦੀ ਥਾਂ ਇਨ੍ਹਾਂ ਦੇ ਆਗੂ ਅਕਸਰ ਅਜਿਹੇ ਪ੍ਰਤੀਕਰਮ ਪ੍ਰਗਟ ਕਰਦੇ ਰਹਿੰਦੇ ਹਨ ਜੋ ਆਪਸੀ ਸਬੰਧਾਂ ਨੂੰ ਹੋਰ ਵੀ ਵਿਵਾਦਪੂਰਨ ਬਣਾ ਦਿੰਦੇ ਹਨ। ਸਮੇਂ ਦੇ ਬੀਤਣ ਨਾਲ ਇਨ੍ਹਾਂ ਪਾਰਟੀਆਂ ਵਿਚ ਆਪਸੀ ਵਿਸ਼ਵਾਸ ਘਟਿਆ ਹੈ। ਇਸ ਦਾ ਇਕ ਕਾਰਨ ਇਨ੍ਹਾਂ ਦੋਵਾਂ ਵਿਚ ਉਸ ਤਰ੍ਹਾਂ ਦਾ ...
Read Full Story


Gurjeet Singh

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੌਮੀ ਪਾਰਟੀ ਭਾਜਪਾ ਵਿਚ ਇਕ ਵੱਡੀ ਖਲਬਲੀ ਮਚੀ ਵਿਖਾਈ ਦਿੰਦੀ ਹੈ। ਅਜਿਹਾ ਕੁਝ ਪਾਰਟੀ ਦੇ ਕੇਂਦਰੀ ਆਗੂਆਂ ਦੀਆਂ ਸਰਗਰਮੀਆਂ ਤੋਂ ਵੀ ਨਜ਼ਰ ਆਉਂਦਾ ਹੈ ਅਤੇ ਪੰਜਾਬ ਵਿਚ ਭਾਜਪਾ ਦੇ ਅਹੁਦੇਦਾਰਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਤੋਂ ਵੀ ਇਸ ਦਾ ਆਭਾਸ ਹੁੰਦਾ ਹੈ। ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਐਲ. ਕੇ. ਅਡਵਾਨੀ ਦੀ ਅਗਵਾਈ ਵਿਚ ਹੋਰ ਪਾਰਟੀਆਂ ਨਾਲ ਗਠਜੋੜ ਬਣਾ ਕੇ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਸੀ ਪਰ ਚੋਣਾਂ ਦੌਰਾਨ ਇਕ ਤਾਂ ਗਠਜੋੜ ਵਿਚ ਸ਼ਾਮਿਲ ਬਹੁਤੀਆਂ ਪਾਰਟੀਆਂ ਨੇ ਭਾਜਪਾ ਦਾ ਪੂਰਾ ਸਾਥ ਨਹੀਂ ਦਿੱਤਾ, ...
Read Full Story


Gurjeet Singh

ਸ੍ਰੀ 108 ਸੰਤ ਰਾਮਾ ਨੰਦ ਉ¤ਚ ਕੋਟੀ ਦੇ ਵਿਦਵਾਨ, ਮਹਾਨ ਕੀਰਤਨੀਏ, ਵਧੀਆ ਬੁਲਾਰੇ ਅਤੇ ਕ੍ਰਾਂਤੀਕਾਰੀ ਸੰਤ ਹੋਏ। ਜਿਨ੍ਹਾਂ ਨੇ ਦੱਬੀ ਤੇ ਕੁਚਲੀ ਕੌਮ ਦਾ ਮਾਰਗ ਦਰਸ਼ਨ ਕਰਕੇ ਇੱਕ ਸਮਾਜਿਕ ਕ੍ਰਾਂਤੀ ਲਿਆਂਦੀ। ਸੰਤ ਸ੍ਰੀ ਰਾਮਾ ਨੰਦ ਜੀ ਦੀ ਡੇਰਾ ਸੱਚ ਖੰਡ ਸ੍ਰੀ ਸ੍ਰੀ 108 ਸੰਤ ਸਰਵਨ ਦਾਸ ਜੀ ਮਹਾਰਾਜ ਬੱਲਾਂ ਨੂੰ ਜੋ ਦੇਣ ਹੈ, ਉਹ ਵਿਲੱਖਣ ਹੈ, ਜਿਸ ਕਰਕੇ ਇਨ੍ਹਾਂ ਮਹਾਂਪੁਰਸ਼ਾਂ ਦਾ ਸਨਮਾਨ ਬਹੁਤ ਹੀ ਜ਼ਿਆਦਾ ਰਿਹਾ ਹੈ। ਇਨ੍ਹਾਂ ਸੰਤਾਂ ਨੇ ਵੀ ਹੋਰਨਾਂ ਸੰਤਾਂ ਮਹਾਂਪੁਰਸ਼ਾਂ ਦੀ ਤਰ੍ਹਾਂ ਸਮਾਜ ਦੇ ਸਭ ਤੋਂ ਵੱਧ ਪੱਛੜੇ ਵਰਗ ਤੇ ਦਲਿਤ ਭਾਈਚਾਰੇ ਲਈ ਕਾਰਜ ਕੀਤੇ। ਮੌਜੂਦਾ ਗੱਦੀ ਨਸ਼ੀਨ ਸੰਤ ...
Read Full Story


Gurjeet Singh

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ 15ਵੀਂ ਲੋਕ ਸਭਾ ਦੀ ਸ਼ੁਰੂਆਤ ’ਤੇ ਦੋਵਾਂ ਸਦਨਾਂ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਕੁਝ ਮਹੱਤਵਪੂਰਨ ਗੱਲਾਂ ਕਹੀਆਂ ਹਨ। ਇਨ੍ਹਾਂ ਨੂੰ ਸਾਂਝੇ ਪ੍ਰਗਤੀਸ਼ੀਲ ਗਠਜੋੜ ਦੀ ਨਵੀਂ ਸਰਕਾਰ ਵੱਲੋਂ ਭਵਿੱਖ ਵਿਚ ਅਪਣਾਈਆਂ ਜਾਣ ਵਾਲੀਆਂ ਨੀਤੀਆਂ ਦੀ ਰੂਪ-ਰੇਖਾ ਵਜੋਂ ਵੀ ਦੇਖਿਆ ਜਾ ਸਕਦਾ ਹੈ। ਨਵੀਂ ਸਰਕਾਰ ਬੜੇ ਵਿਸ਼ਵਾਸ ਨਾਲ ਹੋਂਦ ਵਿਚ ਆਈ ਹੈ। ਜਾਪਦਾ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਇਹ ਸਰਕਾਰ ਪਿਛਲੀ ਸਰਕਾਰ ਦੀਆਂ ਨੀਤੀਆਂ ਨੂੰ ਹੀ ਅੱਗੇ ਤੋਰਨ ਦਾ ਕੰਮ ਕਰੇਗੀ। ਪਿਛਲੀ ਵਾਰ ਡਾ: ਮਨਮੋਹਨ ਸਿੰਘ ਦੀ ਸਰਕਾਰ ਲੋਕ ਸਭਾ ਵਿਚ ਬਹੁਤੇ ਮੈਂਬਰਾਂ ਦਾ ...
Read Full Story


Gurjeet Singh

ਤੰਬਾਕੂ ਸੇਵਨ ਨਾਲ ਦਿਨ ਬ ਦਿਨ ਵਧ ਰਹੇ ਖਤਰਿਆਂ, ਬੀਮਾਰੀਆਂ ਅਤੇ ਇਸ ਨਾਲ ਹੋ ਰਹੀਆਂ ਮੌਤਾਂ ਵਿਸ਼ਵ ਦੇ ਸਾਰੇ ਦੇਸ਼ਾਂ ਲਈ ਚਿੰਤਾਂ ਦਾ ਮੁੱਖ ਕਾਰਣ ਬਣਿਆ ਹੋਇਆ ਹੈ । ਤੰਬਾਕੂ ਦਾ ਇਸਤੇਮਾਲ ਸਿਗਰੇਟ, ਬੀੜੀ, ਹੁੱਕਾ, ਪਾਨ, ਪਾਨ ਮਸਾਲਾ, ਖੈਣੀ ਗੁਟਕਾ ਆਦਿ ਦੇ ਰੂਪ ਵਿੱਚ ਕੀਤਾ ਜਾਂਦਾ ਹੈ । ਤੰਬਾਕੂ ਸੇਵਨ ਤੋਂ ਹੁੰਦੀਆਂ ਬੀਮਾਰੀਆਂ ਨਾਲ ਵਿਸ਼ਵ ਭਰ ਵਿੱਚ ਹਰ ਵਰ੍ਹੇ 54 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ । ਇਨ੍ਹਾਂ ਵਿੱਚੋਂ 80 ਫੀਸਦੀ ਮੌਤਾਂ ਵਿਕਾਸਸ਼ੀਲ ਦੇਸ਼ਾਂ ਵਿੱਚ ਹੁੰਦੀਆਂ ਹਨ। ਮੌਤ ਦੇ ਮੁੱਖ 8 ਕਾਰਣਾਂ ਵਿੱਚੋਂ 6 ਕਾਰਣ ਤੰਬਾਕੂ ਨਾਲ ਸਬੰਧਤ ਦੱਸੇ ਜਾਂਦੇ ਹਨ। ਭਾਰਤ ਵਿੱਚ ਤੰਬਾਕੂ ...
Read Full Story


Gurjeet Singh

ਨਵੀਂ ਪੈਨਸ਼ਨ ਪ੍ਰਣਾਲੀ ਦੀ ਸ਼ੁਰੂਆਤ ਦੇ ਨਾਲ ਮਈ ਦਿਵਸ 2009 ਕਰਮਚਾਰੀ ਕਲਿਆਣ ਵਿੱਚ ਨਵੇਂ ਬਦਲਾਅ ਦਾ ਸੰਕੇਤ ਕਰਦੀ ਹੈ। ਲੱਖਾਂ ਮਜ਼ਦੂਰਾਂ ਅਤੇ ਹੋਰ ਕਰਮਚਾਰੀਆਂ ਦੇ ਲਈ ਸੇਵਾ ਮੁਕਤੀ ਦੇ ਬਾਅਦ ਆਮਦਨ ਉਪਲਬੱਧ ਕਰਵਾਉਣ ਦੀ ਸਮੱਸਿਆ ਦਾ ਸਥਾਈ ਹੱਲ ਲੱਭਣ ਲਈ ਪਹਿਲਾ ਕਦਮ ਚੁੱਕਿਆ ਗਿਆ ਹੈ । ਸ਼ੁਰੂਆਤ ਵਿੱਚ ਅਨਿਕਾਸੀ ਯੋਗ ਪੈਨਸ਼ਨ ਖਾਤੇ ਦੀ ਸੰਰਚਨਾ ਕਰਕੇ ਐਨ.ਪੀ.ਐਸ. ਦੇ ਟਾਇਰ 1 ਨੂੰ ਕਾਰਜਰੂਪ ਦੇ ਕੇ ਪੈਨਸ਼ਨਨਿਧੀ ਨਿਯਾਮਕ ਵਿਕਾਸ ਅਥਾਰਟੀ ਨੂੰ ਗਠਿਤ ਕੀਤਾ ਗਿਆ। ਨਿਕਾਸੀ ਯੋਗ ਖਾਤੇ ਸਹਿਤ ਐਨ. ਪੀ. ਐਸ. ਟਾਇਰ ਦੇ 2 ਨੂੰ 6 ਮਹੀਨੇ ਬਾਅਦ ਸ਼ੁਰੂ ਕੀਤਾ ਜਾਵੇਗਾ। ਨਵੀਂ ਪੈਨਸ਼ਨ ਸਕੀਮ ਸਵੈ ਇੱਛੁਕ ...
Read Full Story


Gurjeet Singh

ਪਾਰਲੀਮੈਂਟ ਚੋਣਾਂ ਦੇ ਨਤੀਜੇ ਅਕਾਲੀ ਦਲ ਲਈ ਨਿਰਾਸ਼ਾਜਨਕ ਰਹੇ। ਹੋਰ ਕਾਰਨਾਂ ਤੋਂ ਇਲਾਵਾ ਇੱਕ ਕਾਰਨ ਇਹ ਵੀ ਹੈ ਕਿ ਬਾਦਲ ਸਾਹਿਬ ਨੇ ਆਪਣੇ ਮੁਲਾਜ਼ਮਾਂ ਨਾਲ ਕਦੇ ਇਨਸਾਫ਼ ਨਹੀਂ ਕੀਤਾ। ਮੁਲਾਜ਼ਮ ਹਰ ਸਰਕਾਰ ਦੀ ਰੀੜ੍ਹ ਦੀ ਹੱਡੀ ਵਾਂਗ ਹੁੰਦੇ ਹਨ। ਪੁਰਾਣੀ ਰਜਵਾੜਾਸ਼ਾਹੀ ਸੋਚ ਦੇ ਕਾਰਨ ਬਾਦਲ ਸਾਹਿਬ ਹਮੇਸ਼ਾ ਮੁਲਾਜ਼ਮਾਂ ਨੂੰ ਆਪਣੇ ਵਗਾਰੀ ਹੀ ਸਮਝਦੇ ਰਹੇ ਹਨ। ਉਨ੍ਹਾਂ ਨੇ ਸਮੇਂ ਸਿਰ ਬਣਦੇ ਵੇਤਨ ਕਦੀ ਨਹੀਂ ਦਿੱਤੇ। ਜੇ ਦੇਣਗੇ ਵੀ ਤਾਂ ਬੱਕਰੀ ਦੇ ਦੁੱਧ ਵਾਂਗ ਮੀਂਗਣਾਂ ਪਾ ਕੇ। ਜਦ ਆਸ ਪਾਸ ਦੀਆਂ ਸਟੇਟਾਂ ਨੇ ਆਪਣੇ ਮੁਲਾਜ਼ਮਾਂ ਨੂੰ ਪੇ-ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਲਾਭ ਦਿੱਤੇ ...
Read Full Story


Gurjeet Singh

ਮਨੁੱਖੀ ਜੀਵਨ ਨੂੰ ਸਾਰਥਿਕ ਢੰਗ ਨਾਲ ਜਿਊਣ ਅਤੇ ਸਮਾਜ ਨੂੰ ਉਸਾਰੂ ਲੀਹਾਂ ਤੇ ਚਲਾਉਣ ਲਈ ਮਹਾਨ ਲੋਕਾਂ ਨੇ ਕੁਝ ਨਿਯਮਾਂ ਦੀ ਪਾਲਣਾ ਕਰਨ ਤੇ ਬੜਾ ਜ਼ੋਰ ਦਿੱਤਾ ਹੈ, ਜਿਸਨੂੰ ਧਰਮ ਨਿਭਾਉਣਾ ਵੀ ਕਿਹਾ ਜਾਂਦਾ ਹੈ। ਧਰਮ ਉਨ੍ਹਾਂ ਸਾਰੇ ਕੀਮਤਾਂ ਗੁਣਾਂ ਦਾ ਸੰਗ੍ਰਹਿ ਹੈ, ਜਿਸਨੂੰ ਨਾ ਜਾਣ ਕੇ, ਜੀਵਨ ਵਿੱਚ ਨਾ ਵਸਾ ਕੇ, ਕਰਮਕਾਂਡਾਂ ਦਾ ਗਲਤ ਮਾਰਗ ਮਨੁੱਖ ਵੱਲੋਂ ਚੁਣ ਲਿਆ ਗਿਆ ਹੈ, ਜਿਸਨੂੰ ਭੁਲੇਖੇ ਵੱਸ ਧਰਮ ਕਿਹਾ ਜਾ ਰਿਹਾ ਹੈ। ਉਨ੍ਹਾਂ ਕੀਮਤੀ ਗੁਣਾਂ ਵਿੱਚੋਂ ਇਕ ਖਾਸ ਗੁਣ ਹੈ ਕਿਸੇ ਦੇ ਉਪਕਾਰ ਨੂੰ ਚੇਤੇ ਰੱਖਣਾ ਅਤੇ ਆਪਣੇ ਤੇ ਹੋਏ ਅਹਿਸਾਨ ਦੇ ਬਦਲੇ ਅਹਿਸਾਨ ਕਰਨ ਵਾਲੇ ਦਾ ਸਦਾ ...
Read Full Story


Gurjeet Singh

ਦਸਵੀਂ ਜਮਾਤ ਦੀ ਬਬਲੀ ਕੋਈ ਨਾ ਕੋਈ ਬਹਾਨਾ ਪਾ ਕੇ ਸਕੂਲੋਂ ਘਰ ਨੂੰ ਲੇਟ ਜਾਇਆ ਕਰਦੀ ਸੀ, ਰਸਤੇ ਵਿ¤ਚ ਉਸ ਨੂੰ ਦਸਵੀਂ ਦਾ ਹੀ ਮੁੰਡਾ ਤੇਜਾ ਰੋਜ਼ ਮਿਲਦਾ ਤੇ ਉਹ ਗ਼ੈਰ ਵਾਜਿਬ ਹਰਕਤਾਂ ਕਰਦੇ, ਅਜਿਹਾ ਕਦੋਂ ਤੋਂ ਹੀ ਚੱਲ ਰਿਹਾ ਸੀ। ਮਾਸਟਰ ਬਿਸ਼ਨ ਸਿੰਘ ਨਵਾਂ ਹੀ ਸਕੂਲ ਵਿ¤ਚ ਆਇਆ ਸੀ, ਅਜੇ ਹਫ਼ਤਾ ਹੀ ਹੋਇਆ ਸੀ। ਇ¤ਕ ਦਿਨ ਸਕੂਲ ਤੋਂ ਬਾਅਦ ਹੈ¤ਡ-ਮਿਸਟਰੈ¤ਸ ਨੇ ਉਸ ਨੂੰ ਪਿੰਡ ਦੇ ਸਰਪੰਚ ਨੂੰ 16 ਦੀ ਮੀਟਿੰਗ ਦਾ ਸੁਨੇਹਾ ਦੇਣ ਲਈ ਕਿਹਾ, ਨਾਲੇ ਤਾਕੀਦ ਕੀਤੀ ਕਿ ਸੁਨੇਹਾ ਅੱਜ ਹੀ ਪਹੁੰਚਣਾ ਚਾਹੀਦਾ ਹੈ। ਮੀਟਿੰਗ ਬਾਰੇ ਗੱਲਬਾਤ ਕਾਫ਼ੀ ਦੇਰ ਹੁੰਦੀ ਰਹੀ ਇਸ ਕਰਕੇ ਬਿਸ਼ਨ ਸਿੰਘ ਮਾਸਟਰ ਨੇ ਜਲਦੀ ਨਾਲ ...
Read Full Story


Gurjeet Singh

ਪਾਕਿਸਤਾਨ ਦੇ ਸਦਰ ਜਨਾਬ ਆਸਿਫ ਅਲੀ ਜ਼ਰਦਾਰੀ ਨੇ ਇਹ ਆਖ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ਤਾਲਿਬਨ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਅਤੇ ਉਨ੍ਹਾਂ ਦੇ ਆਪਣੇ ਦੇਸ਼ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੀ ਪੈਦਾਇਸ਼ ਹਨ। ਉਨ੍ਹਾਂ ਨੇ ਇੱਕ ਟੀ.ਵੀ. ਮੁਲਾਕਾਤ ਦੌਰਾਨ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਪਿਛਲੇ ਸਮੇਂ ਵਿੱਚ ਸਾਡੇ ਦੇਸ਼ ਅਤੇ ਅਮਰੀਕਾ ਨੇ ਮਿਲ ਕੇ ਤਾਲਿਬਾਨ ਨੂੰ ਖੜ੍ਹਾ ਕਰਨ ਵਿੱਚ ਭੂਮਿਕਾ ਨਿਭਾਈ ਹੈ। ਜਨਾਬ ਜ਼ਰਦਾਰੀ ਨੇ ਅਮਰੀਕਾ ਤੇ ਪਾਕਿਸਤਾਨ ਦੇ ਸਾਬਕਾ ਸਦਰ ਪ੍ਰਵੇਜ਼ ਮੁਸ਼ੱਰਫ ਦੇ ਫੌਜੀ ਸਾਸ਼ਨ ਦਾ ਸਮਰੱਥਨ ਕਰਨ ਦਾ ਦੋਸ਼ ਵੀ ਲਗਾਇਆ, ਜੋ ਕਿ ਕਥਿਤ ਤੌਰ ’ਤੇ ਤਾਲਿਬਾਨ ਦਾ ਪੱਖ ...
Read Full Story


Gurjeet Singh

ਹਰ ਵਰ੍ਹੇ ਵਿਸ਼ਵ ਸਾਖਰਤਾ ਦਿਵਸ ਮੌਕੇ ਯੂਨੈਸਕੋ ਵੱਲੋਂ ਵਿਸ਼ਵ-ਵਿਆਪੀ ਸਾਖਰਤਾ ਦੀ ਤਾਜ਼ਾ ਸਥਿਤੀ ਬਾਰੇ ਕੌਮਾਂਤਰੀ ਭਾਈਚਾਰੇ ਨੂੰ ਜਾਣਕਾਰੀ ਦਿ¤ਤੀ ਜਾਂਦੀ ਹੈ। ਭਾਰਤ ਵੀ ਇਸ ਦਿਨ ਸਾਖਰਤਾ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਮਾਗਮ ਆਯੋਜਤ ਕਰਦਾ ਹੈ ਤਾਂ ਜੋ ਲੋਕਾਂ ਨੂੰ ਸਾਖਰ ਕਰਨ ਦੇ ਪ੍ਰੋਗਰਾਮਾਂ ਨੂੰ ਹੁੰਗਾਰਾ ਦਿ¤ਤਾ ਜਾ ਸਕੇ ਅਤੇ ਇਹ ਦ¤ਸਿਆ ਜਾ ਸਕੇ ਕਿ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਲਈ ਸਾਖਰ ਹੋਣਾ ਕਿੰਨਾ ਮਹ¤ਤਵਪੂਰਨ ਹੈ। ਇਹ ਦਿਨ ਭਾਰਤ ਦੇ ਸਾਖਰਤਾ ਦਰਜੇ ਨੂੰ ਪ੍ਰਗਟਾਉਂਦਾ ਹੈ। ਕੋਈ ਛੇ ਦਹਾਕੇ ਪਹਿਲਾਂ ਤਰ¤ਕੀ ਕਰਦੇ ਭਾਰਤ ਨੂੰ ਦਰਸਾਉਂਦਾ ਰਾਸ਼ਟਰੀ ...
Read Full Story


Gurjeet Singh

ਹੰਸ ਰਾਜ ਜੀ ਹੰਸ ਗਾਇਕੀ ਦੇ ਖਤਰ ਵਿੱਚ ਇੱਕ ਉਘੀ ਨਾਮੀ ਗ੍ਰਾਮੀ ਹਸਤੀ ਹੈ। ਹੰਸ ਦੀ ਬੁਲੰਦ ਅਵਾਜ਼ 'ਚ ਇੱਕ ਜੋਸ਼ ਹੈ ਇੱਕ ਦਰਦ ਅਤੇ ਹਕੀਕਤ ਦੀ ਕਲਪਨਾ ਤੋਂ ਬਾਅਦ ਜਿੰਨਾ ਸੱਚ। ਉਸ ਦੇ ਸੂਫ਼ੀਆਨਾ ਕਲਾਮਾਂ ਤੇ ਮੈਂ ਵੀ ਪੂਰੀ ਤਰ੍ਹਾਂ ਕਾਇਲ ਹਾਂ। ਭਾਵੇਂ ਅੱਜ ਪੰਜਾਬ ...
Read Full Story


Gurjeet Singh

ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਮੁੱਖ ਮੰਤਰੀ ਨਰੇਂਦਰ ਮੋਦੀ ਤੋਂ ਹਿਸਾਬ ਮੰਗਣ ਦਾ ਵਕਤ ਸ਼ਾਇਦ ਆ ਗਿਆ ਹੈ। ਗੁਜਰਾਤ ਵਿੱਚ ਸੱਤ ਸਾਲ ਪਹਿਲਾਂ ਨਿਰਦੋਸ਼ ਮੁਸਲਿਮ ਨਾਗਰਿਕਾਂ ਨੂੰ ਕਥਿਤ ਫਿਰਕੂ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ। ਇਸ ਸਬੰਧ ਵਿੱਚ ਸੱਤ ...
Read Full Story


Gurjeet Singh

ਭਾਰਤ ਸਰਕਾਰ, ਕਾਂਗਰਸ ਪਾਰਟੀ ਅਤੇ ਤਾਮਿਲਨਾਡੂ ਦੀ ਸਰਗਰਮ ਖੇਤਰੀ ਸਿਆਸੀ ਪਾਰਟੀਆਂ ਨੂੰ ਸ੍ਰੀਲੰਕਾ ਵਿੱਚ ਸਰਕਾਰ ਅਤੇ ਤਾਮਿਲਾਂ ਦੀ ਹੱਥਿਆਰਬੰਦ ਜੱਥੇਬੰਦੀ ਲਿੱਟੇ ਦਰਮਿਆਨ ਚੱਲ ਰਹੇ ਟਕਰਾਅ ਨੇ ਪੂਰੀ ਤਰ੍ਹਾਂ ਬੇਪਰਦ ਕਰ ਦਿੱਤਾ ਹੈ। ਭਾਰਤ ਸਰਕਾਰ ਅਤੇ ...
Read Full Story


Gurjeet Singh

ਲੋਕ ਸਭਾ ਦੀਆਂ ਆਮ ਚੋਣਾਂ ਦਾ ਪਹਿਲਾ ਗੇੜ ਮੁਕੰਮਲ ਹੋ ਗਿਆ ਹੈ। ਇਸ ਪੜਾਅ ਤਹਿਤ 15 ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕਰੀਬ 16 ਕਰੋੜ ਲੋਕਾਂ ਵੱਲੋਂ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ। ਵੋਟਾਂ ਕੁੱਲ 5 ਗੇੜਾਂ ਵਿੱਚ ਪੈਣੀਆਂ ਹਨ। ਪਹਿਲੇ ਗੇੜ ...
Read Full Story


1 2 > >>
Loading...

© 2012 nriglobal.com