![]() |
||
|
||
|
ਪ੍ਰਵਾਸੀ ਭਾਰਤੀ
Gurjeet Singh
ਬਰਮਿੰਘਮ (ਦੋਆਬਾ ਨਿਊਜ਼ ਸਰਵਿਸ)-ਬੀਤੇ ਦਿਨੀਂ ਸ. ਦੱਲ ਸਿੰਘ ਢੇਸੀ ਜੀ ਨੇ ਸਿੱਖ ਯੂਥ ਸਰਵਿਸ ਸੋਹੋ ਰੋਡ ਬਰਮਿੰਘਮ ਵਿਖੇ ਪਤਵੰਤੇ ਸੱਜਣਾਂ ਨੂੰ ਸੱਦ ਕੇ ਸਰਦਾਰ ਫੂਲਕਾ ਸਿੰਘ ਜੀ ਦੇ ਵਿਚਾਰ ਸੁਣਨ ਦਾ ਮੌਕਾ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਸ. ਢੇਸੀ ਜੀ ਨੇ ਕਰਦਿਆਂ ਆਏ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਸਟੇਜ ਦੀ ਕਾਰਵਾਈ ਸਰਦਾਰ ਵਿਰਦੀ ਜੀ ਨੂੰ ਸੌਂਪ ਦਿੱਤੀ। ਵਿਰਦੀ ਜੀ ਨੇ ਫਤਿਹ ਬੁਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਉਪਰੰਤ ਵਾਰੋ-ਵਾਰੀ ਆਏ ਸੱਜਣਾਂ ਨੂੰ ਸਟੇਜ ’ਤੇ ਸੱਦਿਆ ਜਿਨ੍ਹਾਂ ਚ ਭਾਈ ਮੋਤਾ ਸਿੰਘ ਜੀ ਨਿਹੰਗ, ਸ. ਇੰਦਰ ਸਿੰਘ ਸੋਹਲ, ਡਾ. ਰਣਜੀਤ ਸਿੰਘ ਰੰਧਾਵਾ ਅਕਾਲੀ ਦਲ ...
Gurjeet Singh
ਮਿਲਪੀਟਸ (ਕੈਲੀਫੋਰਨੀਆ)-ਪੰਜਾਬ ਅੰਦਰ ਪਿਛਲੀ ਕਾਂਗਰਸ ਸਰਕਾਰ ਨੇ ਜਿੱਥੇ ਪੰਜਾਬ ਦੇ ਸਰਬਪੱਖੀ ਵਿਕਾਸ ਨੂੰ ਰੋਕ ਕੇ ਰੱਖ ਦਿੱਤਾ ਸੀ ਉਥੇ ਇਸ ਸਰਕਾਰ ਨੇ ਪੰਜਾਬ ਨੂੰ ਆਰਥਿਕ ਤੌਰ ’ਤੇ ਬਰਬਾਦ ਕਰਕੇ ਵੀ ਰੱਖ ਦਿੱਤਾ ਸੀ। ਇਹ ਗੱਲ ਅੱਜ ਇਥੇ ਅਦਾਰਾ ਪੰਜਾਬ ਨਿਊਜ ਪ੍ਰਕਾਸ਼ ਪ੍ਰਕਾਸ਼ਨ ਸਮੂਹ ਦੇ ਦਫ਼ਤਰ ਵਿਚ ਗੱਲਬਾਤ ਕਰਦਿਆਂ ਕੈਲੀਫੋਰਨੀਆ ਦੇ ਸਰਕਾਰੀ ਦੌਰੇ ’ਤੇ ਆਏ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਸ੍ਰ: ਸੁੱਚਾ ਸਿੰਘ ਲੰਗਾਹ ਨੇ ਕਹੀ। ਸ੍ਰ: ਲੰਗਾਹ ਨੇ ਕਿਹਾ ਕਿ ਪੰਜਾਬ ਨੂੰ ਆਰਥਿਕ ਲੀਹਾਂ ’ਤੇ ਲਿਆਉਣ ਲਈ ਸ੍ਰ: ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਠੋਸ ...
Gurjeet Singh
ਸਪੇਨ (ਪੱਤਰ ਪ੍ਰੇਰਕ)- ਲੁਬਾਣਾ ਬਰਾਦਰੀ ਦੇ ਮਹਾਨ ਸੇਵਕ ਬਾਬਾ ਪ੍ਰੇਮ ਸਿੰਘ ਮੁਰਾਲਾ ਜੀ ਦੀ ਮਿੱਠੀ ਯਾਦ ਵਿੱਚ ਦੁਨੀਆਂ ਭਰ ਵਿੱਚ ਲੁਬਾਣਾ ਬਰਾਦਰੀ ਦੇ ਆਗੂਆਂ ਤੇ ਸੰਗਤਾਂ ਵਲੋਂ ਵਿਸ਼ੇਸ਼ ਸਮਾਗਮ ਕੀਤੇ ਗਏ। ਇਸ ਸਬੰਧ ਵਿੱਚ ਅਮਰੀਕਾ, ਇੰਗਲੈਂਡ, ਬੈਲਜੀਅਮ, ਸਪੇਨ ਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਗੁਰਦੁਆਰਿਆਂ ਵਿੱਚ ਦੀਵਾਨ ਸਜਾਏ ਗਏ। ਇਨ੍ਹਾਂ ਦੀਵਾਨਾਂ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਕੀਰਤਨ ਪਰਵਾਹ ਚੱਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ।
ਇਸ ਸਬੰਧ ਵਿੱਚ ਸਭ ਤੋਂ ਵਿਲੱਖਣ ਸਮਾਗਮ ਸਪੇਨ ਦੇ ਵੱਡੇ ਸ਼ਹਿਰ ਬਾਲਸਲੋਨਾ ...
Gurjeet Singh
ਓਲੋਟ/ਸਪੇਨ (ਪੱਤਰ ਪ੍ਰੇਰਕ)-ਜੂਨ 1984 ਵਿੱਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਦੀ ਯਾਦ ਵਿੱਚ ਬਾਰਸਲੋਨਾ ਦੇ ਇਸ ਸੰਘਣੀ ਸਿੱਖ ਵਲੋਂ ਵਾਲੇ ਇਲਾਕੇ ਓਲੋਟ ਦੇ ਗੁਰਦੁਆਰਾ ਗੁਰਸੰਗਤ ਸਾਹਿਬ ਵਿੱਚ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ। ਸਮਾਗਮ ਦੇ ਸਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਉਪਰੰਤ ਗਿਆਨੀ ਅਵਤਾਰ ਸਿੰਘ ਲੁਧਿਆਣਾ ਵਾਲਿਆਂ ਨੇ ਜੱਥੇ ਰਸ-ਭਿੰਨਾ ਕੀਰਤਨ ਕੀਤਾ।
ਇਸ ਮੌਕੇ ’ਤੇ ਮਸ਼ਹੂਰ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਇੰਗਲੈਂਡ ਤੋਂ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ। ...
Gurjeet Singh
ਇਸਲਾਮਾਬਾਦ- ਅਮਰੀਕਾ ਨੇ ਪਾਕਿਸਤਾਨ ਦੀ ਸਵਾਤ ਵਾਦੀ ਵਿਚ ਸ਼ਰੀਅਤ ਕਨੂੰਨ ਲਾਗੂ ਕਰਨ ਲਈ ਵਿਵਾਦਤ ਸਮਝੌਤੇ ਉੱਪਰ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਹਸਤਾਖਰ ਕਰਨ ਦੇ ਫੈਸਲੇ ਉੱਪਰ ਨਿਰਾਸ਼ਾ ਜ਼ਾਹਰ ਕੀਤੀ.
ਵ੍ਹਾਇਟ ਹਾਉਸ ਦੇ ਬੁਲਾਰੇ ਰਾਬਰਟ ਗਿਬਸ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਨਾਲ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਦੀ ਉਲੰਘਨਾਂ ਹੋਈ ਹੈ.ਰੋਜ਼ਾਨਾ ਪ੍ਰੈਸ ਬ੍ਰੀਫਿੰਗ ਦੌਰਾਨ ਸਵਾਤ ਵਾਦੀ ਵਿਚ ਸ਼ਾਂਤੀ ਲਈ ਕੀਤੇ ਗਏ ਕਰਾਰ ਬਾਰੇ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਅਸੀਂ ਇਸ ਗੱਲ ਤੋਂ ਨਿਰਾਸ਼ ਹਾਂ ਕਿ ਪਾਕਿਸਤਾਨੀ ਸੰਸਦ ਨੂੰ ਨਾਗਰਿਕਾਂ ਦੇ ...
Gurjeet Singh
ਲੰਦਨ- ਇੰਗਲੈਂਡ ਵਿਚ ਰਹਿ ਰਹੇ ਤਿੰਨ ਪ੍ਰਵਾਸੀ ਭਾਰਤੀਆਂ ਦੀ ਸੜ੍ਹਕ ਹਾਦਸੇ ਵਿਚ ਮੌਤ ਹੋ ਗਈ.ਮ੍ਰਿਤਕਾਂ ਵਿਚ ਦੋ ਮਹਿਲਾਵਾਂ ਵੀ ਸ਼ਾਮਲ ਹਨ.ਤਿੰਨੋਂ ਮਿੱਤਰ ਜਿਸ ਕਾਰ ਵਿਚ ਸਫਰ ਕਰ ਰਹੇ ਸਨ, ਉਸ ਦੇ ਸੜ੍ਹਕ ਤੋਂ ਫਿਸਲ ਕੇ ਕੰਧ ਨਾਲ ਟਕਰਾਉਣ ਕਾਰਣ ਇਹ ਹਾਦਸਾ ਵਾਪਰਿਆ.ਪੁਲਿਸ ਨੇ ਦੱਸਿਆ ਕਿ ਹਾਦਸੇ ਵੇਲ੍ਹੇ ਤਿੰਨੋਂ ਆਪਣੇ ਕਾਰਜ ਖੇਤਰ ਤੋਂ ਵੋਲਵਰਹੈਂਪਟਨ ਵਾਪਸ ਪਰਤ ਰਹੇ ਸਨ.ਸਾਰਿਆਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ.
ਤਿੰਨਾਂ ਦੀ ਪਛਾਣ ਸਟਨ ਕੋਲਡਫੀਲਡ ਦੇ ਜਸਪਾਲ ਵਿਰਦੀ, ਵੋਲਵਰਹੈਂਪਟਨ ਦੀ ਜਸਵਿੰਦਰ ਰੰਧਾਵਾ ਅਤੇ ਅਨੀਤਾ ਵਜੋਂ ਕੀਤੀ ਗਈ ਹੈ.ਹਾਦਸੇ ਵੇਲ੍ਹੇ ਜਸਵਿੰਦਰ ਦੀ ਸੁਬਾਰੂ ... |
|
© 2012 nriglobal.com
|