NRI MEDIA GROUP
ਹੋਬਾਰਟ. 24 ਫਰਵਰੀ ૿ ਤਿਕੋਣੀ ਇਕ ਦਿਨਾ ਲੜੀ ਦੇ ਅੱਜ ਖੇਡੇ ਗਏ ਨੌਵੇਂ ਮੁਕਾਬਲੇ 'ਚ ਸ੍ਰੀਲੰਕਾ ਨੇ ਆਸਟਰੇਲੀਆ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਸ੍ਰੀਲੰਕਾ ਦੀ ਟੀਮ ਅੰਕ ਸੂਚੀ 'ਚ ਚੋਟੀ 'ਤੇ ਪਹੁੰਚ ਗਈ ਹੈ। ਆਸਟਰੇਲੀਆ ਦੁਆਰਾ ਰੱਖੇ ਗਏ 281 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਨੇ ਚਾਰ ਗੇਂਦਾਂ ਬਾਕੀ ਰਹਿੰਦਿਆਂ ਹੀ ਹਾਸਿਲ ਕਰ ਲਿਆ। ਸ੍ਰੀਲੰਕਾ ਟੀਮ ਵੱਲੋਂ ਕਪਤਾਨ ਮਹੇਲਾ ਜੈਵਰਧਨੇ ਨੇ 85 ਅਤੇ ਦਿਨੇਸ਼ ਚਾਂਦੀਮਲ ਨੇ 80 ਦੌੜਾਂ ਬਣਾਈਆਂ। ਅੱਜ ਦਿਲਸ਼ਾਨ ਤਿੰਨ, ਸੰਗਾਕਾਰਾ 22 ਥਿਰਮਾਨੇ 24 ਦੌੜਾਂ ਦਾ ਯੋਗਦਾਨ ਹੀ ਦੇ ਸਕੇ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ...
Read Full Story
NRI MEDIA GROUP
ਸਿਡਨੀ. ਖੱਬੇ ਹੱਥ ਦੇ ਬੱਲੇਬਾਜ਼ ਇਰਫਾਨ ਪਠਾਨ ਨੇ ਕਿਹਾ ਹੈ ਕਿ ਉਹ ਭਾਰਤੀ ਟੀਮ 'ਚ ਬਤੌਰ ਤੇਜ ਗੇਂਦਬਾਜ਼ ਹਰਫਨਮੌਲਾ ਖਿਡਾਰੀ ਦੀ ਘਾਟ ਨੂੰ ਪੂਰਾ ਕਰਨ ਲਈ ਤਿਆਰ ਹੈ। ਪਠਨ ਨੇ ਕਿਹਾ ਕਿ ਉਹ ਆਪਣੇ ਕੋਟੇ ਦੇ 10 ਓਵਰਾਂ ਦੇ ਨਾਲ-ਨਾਲ ਪੁਛੱਲੇ ਬੱਲੇਬਾਜ਼ 'ਦੇ ਤੌਰ 'ਤੇ ਵੀ ਟੀਮ ਲਈ ਆਪਣਾ ਯੋਗਦਾਨ ਦੇ ਸਕਦੇ ਹੈ। ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਐਸਾ ਗੇਂਦਬਾਜ਼ ਹਾਂ ਜੋ ਬੱਲੇਬਾਜ਼ੀ ਵੀ ਕਰ ਸਕਦਾ ਹੈ। ...
Read Full Story
NRI MEDIA GROUP
ਮਾਰਸਿਲੇ. ਭਾਰਤ ਦੇ ਮਹੇਸ਼ ਭੂਪਤੀ ਅਤੇ ਰੋਹਨ ਬੋਪੰਨਾ ਦੀ ਨੰਬਰ ਇਕ ਜੋੜੀ ਏਟੀਪੀ ਮਾਰਸਿਲੇ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਤ ਪਹੁੰਚ ਗਈ ਹੈ। ਕੁਆਟਰਫਾਈਨਲ 'ਚ ਇਸ ਜੋੜੀ ਨੇ ਫਰਾਂਸ ਦੇ ਅਰਨਾਡ ਕਲੇਮੈਂਟ ਅਤੇ ਚੈਕ ਰਿਪਬਲਿਕ ਦੇ ਲੁਕਾਸ ਡੁਲੋਹੀ ਦੀ ਜੋੜੀ ਨੂੰ 6-3, 6-4 ਨਾਲ ਮਾਤ ਦਿੱਤੀ। ...
Read Full Story
NRI MEDIA GROUP
ਡੇਹਲੋਂ/ਆਲਮਗੀਰ 24 ਫਰਵਰੀ ૿ ਨਿਰਮਲ ਨਿੰਮਾ ਯਾਦਗਾਰੀ ਕਬੱਡੀ ਕੱਪ ਕਾਲਖ ਅੱਜ ਅਗਲੇ ਵਰ੍ਹੇ ਮਿਲਣ ਦੀਆਂ ਆਸਾਂ ਨਾਲ ਨੇਪਰੇ ਚੜ੍ਹਿਆ। ਮੁੱਖ ਪ੍ਰਬੰਧਕ ਸੁਰਿੰਦਰਪਾਲ ਸਿੰਘ ਟੋਨੀ ਕਾਲਖ ਅਤੇ ਸਰਪੰਚ ਮਨਮੋਹਣ ਸਿੰਘ ਪੱਪੂ ਕਾਲਖ ਦੀ ਅਗਵਾਈ ਹੇਠ ਹੋਏ 12ਵੇਂ ਨਿੰਮਾ ਕਬੱਡੀ ਕੱਪ 'ਚ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਦੇ ਮੁਕਾਬਲੇ ਹੋਏ। ਕਬੱਡੀ ਕੱਪ ਦੌਰਾਨ ਜ਼ਿਲ੍ਹਾ ਪ੍ਰਧਾਨ ਜਥੇ: ਸੰਤਾ ਸਿੰਘ ਉਮੈਦਪੁਰੀ, ਵਿਧਾਇਕ ਸ: ਦਰਸ਼ਨ ਸਿੰਘ ਸ਼ਿਵਾਲਿਕ ਅਤੇ ਚੇਅਰਮੈਨ ਸ: ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਸ: ਜਗਦੀਸ਼ ਸਿੰਘ ਗਰਚਾ ਵਿਸ਼ੇਸ਼ ਕਰਕੇ ...
Read Full Story
NRI MEDIA GROUP
ਉਲੰਪਿਕ ਹਾਕੀ ਕੁਆਲੀਫਾਈ ਮੁਕਾਬਲੇ
ਦੋਵੇਂ ਭਾਰਤੀ ਟੀਮਾਂ ਫਾਈਨਲ 'ਚ
ਜਲੰਧਰ
24 ਫਰਵਰੀ ૿ ਮੇਜਰ ਧਿਆਨ ਚੰਦ ਨੈਸ਼ਨਲ ਹਾਕੀ ਸਟੇਡੀਅਮ ਵਿਖੇ ਚੱਲ ਰਹੇ ਓਲੰਪਿਕ ਕੁਆਲੀਫਾਇਰ ਹਾਕੀ ਟੂਰਨਾਮੈਂਟ ਵਿੱਚ ਭਾਰਤ ਨੇ ਆਪਣੇ ਆਖਰੀ ਲੀਗ ਮੈਚ ਵਿੱਚ ਜਿੱਤ ਦਾ ਸਿਲਸਿਲਾ ਕਾਇਮ ਰੱਖਦਿਆਂ ਪੋਲੈਂਡ ਨੂੰ 4-2 ਨਾਲ ਹਰਾ ਕੇ ਸ਼ਾਨ ਨਾਲ ਫਾਈਨਲ ਵਿੱਚ ਦਾਖਲਾ ਪਾ ਲਿਆ। ਭਾਰਤੀ ਹਾਕੀ ਟੀਮ ਹੁਣ ਫਾਈਨਲ ਤੋਂ ਇਕ ਕਦਮ ਦੂਰ ਹੈ ਜਿੱਥੇ ਉਸ ਦਾ ਮੁਕਾਬਲਾ ਲੀਗ ਵਿੱਚ ਦੂਜੇ ਨੰਬਰ 'ਤੇ ਰਹੀ ਟੀਮ ਫਰਾਂਸ ਨਾਲ ਹੋਵੇਗਾ ਅਤੇ ਅੱਠ ਸਾਲਾਂ ਬਾਅਦ ਓਲੰਪਿਕਸ ਵਿੱਚ ਦਾਖਲਾ ਪਾਉਣ ਲਈ ਪੂਰੀ ਵਾਹ ਲਾਵੇਗੀ। ਅੱਜ ਦੇ ਮੈਚ ...
Read Full Story
NRI MEDIA GROUP
ਮਲਸੀਆਂ,24ਫਰਵਰੀ(ਸੁਖਦੀਪ ਸਿੰਘ ਸਚਦੇਵਾ):-ਲੱਖ ਦਾਤਾ ਪੀਰ ਦੀ ਯਾਦ ਵਿੱਚ ਪਿੰਡ ਸਾਦਿਕਪੁਰ ਵਿਖੇ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ, ਜਿਥੇ ਅਖਾੜੇ ਵਿੱਚ ਚੋਟੀ ਦੇ ਪਹਿਲਵਾਨਾਂ ਨੇ ਆਪਣੀ ਭਲਵਾਨੀ ਦੇ ਜ਼ੌਹਰ ਵਿਖਾਏ । ਛਿੰਝ ਮੇਲੇ ਤੋਂ ਪਹਿਲਾਂ 55 ਕਿਲੋ ਅਤੇ 65 ਕਿਲੋ ਵਰਗ ਦੇ ਕਬੱਡੀ ਮੈਚ ਕਰਵਾਏ ਗਏ । 55 ਕਿਲੋ ਵਰਗ ਵਿੱਚ ਸਾਦਿਕਪੁਰ ਅਤੇ ਤਲਵੰਡੀ ਸੰਘੇੜਾ ਦੀਆਂ ਟੀਮਾਂ ਵਿਚਕਾਰ ਕਬੱਡੀ ਮੈਚ ਹੋਇਆ, ਜਿਸ ਵਿੱਚ ਸਾਦਿਕਪੁਰ ਦੀ ਟੀਮ ਜੇਤੂ ਰਹੀ । 65 ਕਿਲੋ ਵਰਗ ਦਾ ਮੁਕਾਬਲਾ ਸਾਦਿਕਪੁਰ ਅਤੇ ਬਿੱਲੀ ਭੁੱਲਰ ਦੀ ਟੀਮ ਵਿਚਕਾਰ ਹੋਇਆ, ਜਿਸ ਵਿੱਚ ਵੀ ਸਾਦਿਕਪੁਰ ਦੀ ਟੀਮ ਨੇ ਝੰਡਾ ...
Read Full Story
NRI MEDIA GROUP
ਕਰਾਚੀ 23 ਫਰਵਰੀ ૿ ਪਾਕਿਸਤਾਨ ਦੇ ਸਾਬਕਾ ਕਪਤਾਨ ਇਮਰਾਨ ਖਾਨ ਨੇ ਇੰਗਲੈਂਡ ਵਿਰੁੱਧ ਇਕ ਦਿਨਾ ਲੜੀ ਹਾਰਨ ਲਈ ਟੀਮ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੀ ਆਲੋਚਨਾ ਕੀਤੀ ਹੈ। ਇਕ ਅਖ਼ਬਾਰ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਹੈ ਕਿ ਟੈਸਟ ਲੜੀ ਹਾਰਨ ਤੋਂ ਬਾਅਦ ਇੰਗਲੈਂਡ ਨੇ ਆਪਣੀ ਖੇਡ 'ਚ ਸੁਧਾਰ ਕੀਤਾ ਪਰ ਸਾਡੇ ਗੇਂਦਬਾਜ਼ ਅਤੇ ਬੱਲੇਬਾਜ਼ ਅਸਫਲ ...
Read Full Story
NRI MEDIA GROUP
ਬੀਜਾ 23 ਫਰਵਰੀ ૿ ਰਣਜੀਤ ਸਿੰਘ ਸਪੋਰਟਸ ਕਲੱਬ ਪਿੰਡ ਜਸਪਾਲੋਂ ਵੱਲੋਂ ਸਵ: ਕਾਕਾ ਦਲਵੀਰ ਸਿੰਘ ਗੁਰਮ ਯਾਦਗਾਰੀ ਖੇਡ ਮੇਲਾ 17 ਤੋਂ 19 ਮਾਰਚ ਤੱਕ ਦਲਵੀਰ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ ਅਤੇ ਹਰਵਿੰਦਰ ਸਿੰਘ ਗੋਲੂ ਨੇ ਦੱਸਿਆ ਕਿ ਸਵ: ਕੁਲਵਿੰਦਰ ਸਿੰਘ ਸੋਨੂੰ ਦੀ ਯਾਦ ਨੂੰ ਸਮਰਪਿਤ ਇਸ ਖੇਡ ਮੇਲੇ 'ਚ ਕਬੱਡੀ 47, 55, 65 ਕਬੱਡੀ ਕਲੱਬ, ਫੁੱਟਬਾਲ ਕਲੱਬ, ਕੁੱਤਿਆਂ ਦੀਆਂ ਦੌੜਾਂ ਤੋਂ ਇਲਾਵਾ ਅਥਲੈਟਿਕਸ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਖੇਡ ਮੇਲੇ 'ਚ ਉਘੇ ਸਮਾਜ ਸੇਵਕ ਰਾਮਿੰਦਰ ਸਿੰਘ ਅਮਰੀਕਾ ਦਾ ...
Read Full Story
NRI MEDIA GROUP
ਸਤਜੋਤ ਨਗਰ ਦੀਆਂ ਸਾਲਾਨਾ ਖੇਡਾਂ ਸਮਾਪਤ
ਲੁਧਿਆਣਾ.23 ਫਰਵਰੀ ૿ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਸਤਜੋਤ ਨਗਰ ਵੱਲੋਂ ਬੀਲਾ ਖੇਡਾਂ ਦੇ ਬਾਨੀ ਸਵਰਗੀ ਦਲੀਪ ਸਿੰਘ ਗਰੇਵਾਲ ਦੀ ਯਾਦ ਵਿਚ ਚੌਥਾ ਸਲਾਨਾ ਖੇਡ ਮੇਲਾ ਸਮਾਪਤ ਹੋ ਗਿਆ ਹੈ। ਕਬੱਡੀ 62 ਕਿੱਲੋ ਵਿਚ ਚੱਕ ਭਾਈਕਾ, 70 ਕਿੱਲੋ ਵਿਚ ਰਕਬਾ ਅਤੇ ਕਬੱਡੀ ਓਪਨ ਮੁਕਾਬਲੇ ਵਿਚ ਅੰਬੀ ਹਠੂਰ ਦੀਆਂ ਟੀਮਾਂ ਜੇਤੂ ਰਹੀਆਂ।
ਹਲਕਾ ਵਿਧਾਇਕ ਸ: ਦਰਸ਼ਨ ਸਿੰਘ ਸ਼ਿਵਾਲਿਕ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਉਨ੍ਹਾਂ ਸਰਕਾਰ ਵੱਲੋਂ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਨਮਾਨਯੋਗ ਥਾਂ ਦਿਵਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ...
Read Full Story
NRI MEDIA GROUP
23 ਫਰਵਰੀ ૿ ਵਿਸ਼ਵ ਦੀ ਸਾਬਕਾ ਨੰਬਰ ਇਕ ਮਹਿਲਾ ਟੈਨਿਸ ਖਿਡਾਰਨ ਡੈਨਮਾਰਕ ਦੀ ਕੈਰੋਲਿਨ ਵੈਜਨਿਆਸਕੀ, ਆਸਟਰੇਲੀਆ ਦੀ ਸਮਾਂਥਾ ਸਟੋਸਰ ਅਤੇ ਪੋਲੈਂਡ ਦੀ ਐਗਨਿਸਕਾ ਰਦਵਾਂਸਕਾ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਦੁਬਈ ਚੈਂਪੀਅਨਸ਼ਿਪ ਦੇ ਕੁਆਟਰਫਾਈਨਲ 'ਚ ਥਾਂ ਬਣਾ ਲਈ ਹੈ। ਵੈਜਨਿਆਸਕੀ ਨੇ ਰੋਮਾਨੀਆ ਦੀ ਸਿਮੋਨਾ ਹਾਲੋਪ ਨੂੰ 6-2, 6-3 ਨਾਲ, ਸਟੋਸਰ ਨੇ ਚੈਕ ਰਿਪਬਲਿਕ ਦੀ ਲੂਸੀ ਸਾਫਰੋਵਾ ਨੂੰ 6-1, 6-7(5), 6-1 ਨਾਲ ਜਦੋਂ ਕਿ ਰਦਵਾਂਸਕਾ ਨੇ ਜਰਮਨੀ ਦੀ ਇਵੇਤਾ ਬੇਨੇਸੋਵਾ ਨੂੰ 6-3, 6-3 ਨਾਲ ਮਾਤ ਦਿੱਤੀ। ...
Read Full Story
NRI MEDIA GROUP
ਬ੍ਰਿਸਬੇਨ- ਲਗਾਤਾਰ ਮੈਚ ਹਾਰਨ ਦੇ ਬਾਅਦ ਟੀਮ ਇੰਡੀਆ ਵਿਚ ਪਈ ਫੁੱਟ ਸਾਮ੍ਹਣੇ ਆ ਰਹੀ ਹੈ। ਕੁਝ ਦਿਨ ਪਹਿਲਾਂ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਸਲਾਮੀ ਬੱਲੇਬਾਜ਼ ਵਰਿੰਦਰ ਸਿਹਵਾਗ ਵਿਚਕਾਰ ਵਖਰੇਵਿਆਂ ਦੀਆਂ ਖਬਰਾਂ ਹੁਣ ਸੱਚ ਜਾਪ ਰਹੀਆਂ ਹਨ। ਸਹਿਵਾਗ ਦੀ ਕਪਤਾਨੀ ਹੇਠ ਕੱਲ ਦਾ ਮੈਚ ਹਾਰ ਚੁੱਕੀ ਟੀਮ ਇੰਡੀਆ ਦੀ ਰੋਟੇਸ਼ਨ ਪਾਲਿਸੀ ਨੂੰ ਲੈ ਕੇ ਕੀਤੇ ਜਾ ਰਹੇ ਸਵਾਲਾਂ ਦੇ ਵਿਚਕਾਰ ਸਹਿਵਾਗ ਨੇ ਆਪਣਾ ਪੱਲਾ ਇਸ ਮਾਮਲੇ ਤੋਂ ਝਾੜਦੇ ਹੋਏ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਧੋਨੀ ਨੇ ਕੀ ਕਿਹਾ ਹੈ ਅਤੇ ਮੀਡੀਆ ਵਿਚ ਕੀ ਚੱਲ ਰਿਹਾ ਹੈ। ਸਹਿਵਾਗ ਨੇ ਸਾਰਾ ਮਾਮਲੇ ਧੋਨੀ ਦੇ ਸਿਰ 'ਤੇ ਪਾਉਂਦੇ ...
Read Full Story
NRI MEDIA GROUP
ਏਡੀਲੇਡ, 12 ਫਰਵਰੀ-ਅੱਜ ਇੱਥੇ ਖੇਡੇ ਜਾ ਰਹੇ ਤਿਕੋਣੀ ਇਕ ਦਿਨਾ ਲੜੀ ਦੇ ਇਕ ਰੋਮਾਂਚਕ ਮੈਚ ਵਿਚ ਭਾਰਤ ਨੇ ਆਸਟ੍ਰੇਲੀਆ ਖਿਲਾਫ 4 ਵਿਕਟ ਨਾਲ ਜਿੱਤ ਦਰਜ ਕੀਤੀ। ਆਸਟ੍ਰੇਲੀਆ ਵੱਲੋਂ ਦਿੱਤੇ ਗਏ 270 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 6 ਵਿਕਟ ਗਵਾ ਦਿੱਤੇ ਅਤੇ ਆਖਰੀ ਪਲਾਂ ਵਿਚ 2 ਗੇਂਦ ਰਹਿੰਦੇ ਇਹ ਟੀਚਾ ਹਾਸਿਲ ਕਰਕੇ ਮੈਚ ਆਪਣੇ ਨਾਮ ਕਰ ਲਿਆ।
ਆਸਟ੍ਰੇਲੀਆ ਵੱਲੋਂ ਦਿੱਤੇ ਗਏ ਗਏ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਠੀਕ-ਠੀਕ ਹੀ ਰਹੀ। ਭਾਰਤ ਵੱਲੋਂ ਪਾਰੀ ਦੀ ਸ਼ੁਰੂਆਤ ਗੌਤਮ ਗੰਭੀਰ ਅਤੇ ਵਰਿੰਦਰ ਸਹਿਵਾਗ ਨੇ ਕੀਤੀ। ਸਹਿਵਾਗ 20 ਰਨ ਬਣਾ ਕੇ ਆਉਟ ਹੋ ਗਏ ...
Read Full Story
NRI MEDIA GROUP
ਬੰਗਲੌਰ, 10 ਫਰਵਰੀ¸ਨਿਊਜ਼ੀਲੈਂਡ ਦੇ ਸਾਬਕਾ ਦਿੱਗਜ ਆਲਰਾਊਂਡਰ ਰਿਚਰਡ ਹੈਡਲੀ ਦਾ ਮੰਨਣਾ ਹੈ ਕਿ ਭਾਰਤੀ ਬੱਲੇਬਾਜ਼ੀ ਦੀ ਤਿਕੜੀ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ ਤੇ ਵੀ. ਵੀ. ਐੱਸ. ਲਕਸ਼ਮਣ ਨੂੰ ਅਜੇ ਕੁਝ ਹੋਰ ਸਮਾਂ ਦੇਣਾ ਚਾਹੀਦਾ ਹੈ।ਹੈਡਲੀ ਨੇ ਇਥੇ ਪੀ. ਟੀ. ਆਈ. ਨਾਲ ਇੰਟਰਵਿਊ ਦੌਰਾਨ ਕਿਹਾ, ''ਤੁਸੀਂ ਤੇਂਦੁਲਕਰ, ਲਕਸ਼ਮਣ ਤੇ ਦ੍ਰਾਵਿੜ ਦੇ ਸੰਨਿਆਸ ਦੀ ਗੱਲ ਨਹੀਂ ਕਰ ਸਕਦੇ। ਤੁਸੀਂ ਇਕੋ ਵੇਲੇ ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਨਹੀਂ ਗਵਾ ਸਕਦੇ। ਤੁਹਾਨੂੰ ਨੌਜਵਾਨ ਖਿਡਾਰੀਆਂ ਨੂੰ ਪਰਖਣ ਦੀ ਜ਼ਰੂਰਤ ਹੈ।'' ਇਸ ਦਿੱਗਜ ਕ੍ਰਿਕਟਰ ਨੇ ਹਾਲਾਂਕਿ ਕਿਹਾ ਕਿ ਆਖਰੀ ਫੈਸਲਾ ...
Read Full Story
NRI MEDIA GROUP
ਰਿਓ ਡੀ ਜਨੇਰੀਓ, 10 ਫਰਵਰੀ- ਵਾਸਕੋ ਡੀ ਗਾਮਾ ਕਲੱਬ ਦੇ 14 ਸਾਲਾ ਫੁੱਟਬਾਲ ਖਿਡਾਰੀ ਵੇਂਡੇਲ ਜੂਨੀਆ ਵੇਨਾਨਸਿਓ ਡਾ ਸਿਲਵਾ ਦੀ ਅਭਿਆਸ ਸੈਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵੀਰਵਾਰ ਨੂੰ ਅੰਡਰ-15 ਟੀਮ ਦੇ ਅਭਿਆਸ ਸੈਸ਼ਨ ਦੌਰਾਨ ਇਹ ਘਟਨਾ ਘਟੀ। ਦੌਰਾ ਪੈਣ ਤੋਂ ਬਾਅਦ ਸਿਲਵਾ ਮੈਦਾਨ 'ਤੇ ਹੀ ਡਿੱਗ ਗਿਆ ਅਤੇ ਉਸਦੀ ਮੌਤ ਹੋ ਗਈ। ਸਮਾਚਾਰ ਏਜੰਸੀ ਸਿਨਹੁਆ ਮੁਤਾਬਕ ਰੀਓ ਡੀ ਜਨੇਰੀਓ ਦੇ ਅੰਦਰੂਨੀ ਸ਼ਹਿਰ ਇਟਾਗੁਈ 'ਚ ਜਦੋਂ ਟੀਮ ਅਭਿਆਸ ਕਰ ਰਹੀ ਸੀ ਤਾਂ ਅਜਾਨਕ ਸਿਲਵਾ ਮੈਦਾਨ 'ਤੇ ਡਿੱਗ ਗਿਆ ਅਤੇ ਡਿੱਗਣ ਦੇ 12 ਮਿੰਟਾਂ ਬਾਅਦ ਹੀ ਉਸਦੀ ਮੌਤ ਹੋ ਗਈ। ਕਲੱਬ ਦੇ ਮੈਡੀਕਲ ਸਟਾਫ ...
Read Full Story
NRI MEDIA GROUP
ਪਰਥ, 8 ਫਰਵਰੀ- ਪਰਥ, 8 ਫਰਵਰੀ- ਤਿਕੋਣੀ ਇਕ ਦਿਨਾ ਲੜੀ ਦੇ ਦੂਸਰੇ ਮੈਚ ਵਿਚ ਭਾਰਤ ਨੇ ਸ਼੍ਰੀਲੰਕਾ 'ਤੇ 4 ਵਿਕਟ ਦੇ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।
ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ ਵੱਲੋਂ ਇਸ ਮੈਚ ਵਿਚ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਅਤੇ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਵਾਪਸੀ ਕਰ ਰਹੇ ਹਨ।
ਸ਼੍ਰੀਲੰਕਾ ਵੱਲੋਂ ਪਾਰੀ ਦੀ ਸ਼ੁਰੂਆਤ ਤਿਲਕਰਤਨੇ ਦਿਲਸ਼ਾਨ ਅਤੇ ਉਪੁਲ ਥਰੰਗਾ ਨੇ ਕੀਤੀ ਪਰ ਜ਼ਹੀਰ ਖਾਨ ਨੇ 4 ਰਨਾਂ 'ਤੇ ਥਰੰਗਾ ਨੂੰ ਪਵੇਲੀਅਨ ਪਰਤਾ ਦਿੱਤਾ। ਸੰਗਾਕਾਰਾ 48 ਰਨ ਬਣਾ ਕੇ ਜਡੇਜਾ ਦੇ ਸ਼ਿਕਾਰ ਬਣੇ। ਇਸ ...
Read Full Story
NRI MEDIA GROUP
ਵਾਂਗਾਰੇਈ, 7 ਫਰਵਰੀ¸ਸਲਾਮੀ ਬੱਲੇਬਾਜ਼ ਰਾਬ ਨਿਕੋਲ ਦਾ ਸੈਂਕੜਾ, ਜਦਕਿ ਮਾਰਟਿਨ ਗੁਪਟਿਲ ਤੇ ਜੈਕਬ ਓਰਮ ਦੇ ਅਰਧ ਸੈਂਕੜਿਆਂ ਨਾਲ ਨਿਊਜ਼ੀਲੈਂਡ ਨੇ ਅੱਜ ਇਥੇ ਜ਼ਿੰਬਾਬਵੇ ਵਿਰੁੱਧ ਦੂਸਰੇ ਇਕ ਦਿਨਾ ਕੌਮਾਂਤਰੀ ਮੈਚ ਵਿਚ 141 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕਰਕੇ ਤਿੰਨ ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਬੱਲੇਬਾਜ਼ੀ ਦਾ ਸੱਦਾ ਮਿਲਣ ਉਪਰੰਤ ਨਿਊਜ਼ੀਲੈਂਡ ਨੇ ਨਿਕੋਲ ਦੀਆਂ 134 ਗੇਂਦਾਂ ਵਿਚ 146 ਦੌੜਾਂ, ਗੁਪਟਿਲ ਦੀਆਂ 77 ਤੇ ਓਰਮ ਦੀਆਂ 59 ਦੌੜਾਂ ਨਾਲ ਨਿਰਧਾਰਤ 50 ਓਵਰਾਂ ਵਿਚ 6 ਵਿਕਟਾਂ 'ਤੇ 372 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਇਸ ਦੇ ਜਵਾਬ ਵਿਚ ਜ਼ਿੰਬਾਬਵੇ ਦੀ ...
Read Full Story
NRI MEDIA GROUP
ਲਾਹੌਰ, 6 ਫਰਵਰੀ- ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਕਿਹਾ ਕਿ ਭਾਰਤ-ਪਾਕਿ ਦੋ ਪੱਖੀ ਕ੍ਰਿਕਟ ਦਾ ਨਾ ਹੋਣਾ ਨਿਰਾਸ਼ਾਜਨਕ ਹੈ ਪਰ ਉਨ੍ਹਾਂ ਨੇ ਪੀ. ਸੀ. ਬੀ. ਮੁਖੀ ਜਾਕਾ ਅਸ਼ਰਫ ਦੇ ਉਸ ਬਿਆਨ ਨਾਲ ਅਸਹਿਮਤੀ ਜਤਾਈ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਭਾਰਤੀ ਟੀਮ ਖੌਫਜ਼ਦਾ ਹੈ।
ਸ਼ੋਏਬ ਨੇ ਕਿਹਾ,''ਇਹ ਨਿਰਾਸ਼ਾਜਨਕ ਹੈ ਕਿ ਭਾਰਤੀ ਟੀਮ ਇੰਨੇ ਸਾਲ ਤੋਂ ਸਾਡੇ ਨਾਲ ਖੇਡਣ ਤੋਂ ਕੰਨੀ ਕੱਟ ਰਹੀ ਹੈ ਪਰ ਮੈਨੂੰ ਲੱਗਦਾ ਹੈ ਕਿ ਜਾਕਾ ਅਸ਼ਰਫ ਦਾ ਬਿਆਨ ਤਲਖ ਹੈ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਬਿਆਨ ਦੇਣ ਤੋਂ ਬਚਾਣਾ ਚਾਹੀਦਾ ਹੈ।''
ਉਨ੍ਹਾਂ ਕਿਹਾ,''ਮੈਨੂੰ ਲੱਗਦਾ ਹੈ ਕਿ ਉਹ ...
Read Full Story
NRI MEDIA GROUP
ਮੈਲਬੋਰਨ, 5 ਫਰਵਰੀ-ਡੇਵਿਡ ਹਸੀ ਤੇ ਮੈਥਿਊ ਵਾਡੇ ਦੇ ਅਰਧ ਸੈਂਕੜਿਆਂ ਤੋਂ ਬਾਅਦ ਕਲਾਇੰਟ ਮੈਕੇ ਦੀ ਤੂਫਾਨੀ ਗੇਂਦਬਾਜ਼ੀ ਨਾਲ ਆਸਟ੍ਰੇਲੀਆ ਨੇ ਤਿਕੋਣੀ ਇਕ ਦਿਨਾ ਕ੍ਰਿਕਟ ਲੜੀ ਦੇ ਮੀਂਹ ਤੋਂ ਪ੍ਰਭਾਵਿਤ ਪਹਿਲੇ ਮੈਚ ਵਿਚ ਭਾਰਤ ਨੂੰ 65 ਦੌੜਾਂ ਨਾਲ ਹਰਾ ਦਿੱਤਾ।
ਆਸਟ੍ਰੇਲੀਆ ਦੀ ਪਾਰੀ ਦੌਰਾਨ ਮੀਂਹ ਆਉਣ ਕਰਕੇ ਮੈਚ ਨੂੰ 32 ਓਵਰਾਂ ਦਾ ਕਰ ਦਿੱਤਾ ਗਿਆ। ਮੇਜ਼ਬਾਨ ਟੀਮ ਨੇ ਡੇਵਿਡ ਹਸੀ (ਅਜੇਤੂ 61) ਤੇ ਸ਼ੁਰੂਆਤ ਕਰ ਰਹੇ ਵਾਡੇ ਦੀਆਂ ਦਮਦਾਰ ਪਾਰੀਆਂ ਨਾਲ ਵਿਰੋਧੀ ਹਾਲਾਤ ਤੋਂ ਉੱਭਰਦੇ ਹੋਏ ਪੰਜ ਵਿਕਟਾਂ 'ਤੇ 216 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ।
ਟੀਚੇ ਦਾ ਪਿੱਛਾ ਕਰਨ ਉੱਤਰਿਆ ...
Read Full Story
NRI MEDIA GROUP
ਇਸਲਾਮਾਬਾਦ, 3 ਫਰਵਰੀ- ਪਾਕਿਸਤਾਨ ਦੇ ਸਾਬਕਾ ਆਫ ਸਪਿਨਰ ਸਕਲੈਨ ਮੁਸ਼ਤਾਕ ਦਾ ਕਹਿਣਾ ਹੈ ਕਿ ਜਿਆਦਾ ਟਵੰਟੀ-20 ਮੈਚ ਖੇਡਣ ਨਾਲ ਹਰਭਜਨ ਸਿੰਘ ਦੇ ਕੌਮਾਂਤਰੀ ਕਰੀਅਰ ਨੂੰ ਨੁਕਸਾਨ ਹੋ ਰਿਹਾ ਹੈ।
ਸਕਲੈਨ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਉਹ ਟੀ20 'ਤੇ ਜਿਆਦਾ ਧਿਆਨ ਦੇ ਰਹੇ ਹਨ, ਜਿਸ ਦੇ ਕਾਰਨ ਉਨ੍ਹਾਂ ਦਾ ਕੌਮਾਂਤਰੀ ਕਰੀਅਰ ਪ੍ਰਭਾਵਿਤ ਹੋ ਰਿਹਾ ਹੈ ਪਰ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਆਖਿਰ ਉਹ ਵੀ ਇਕ ਇਨਸਾਨ ਹਨ ਅਤੇ ਤੁਸੀਂ ਉਨ੍ਹਾਂ ਤੋਂ ਹਰ ਵਾਰ ਚੰਗੇ ਪ੍ਰਦਰਸ਼ਨ ਦੀ ਆਸ ਨਹੀਂ ਕਰ ਸਕਦੇ। ਹਰ ਖਿਡਾਰੀ ਦੇ ਕਰੀਅਰ ਵਿਚ ਉਤਰਾਅ-ਚੜਾਅ ਆਉਂਦਾ ਹੈ ਅਤੇ ਸਾਨੂੰ ਇਸ ਨੂੰ ਮੰਨਣਾ ...
Read Full Story
NRI MEDIA GROUP
ਡੁਨੇਡਿਨ, 3 ਫਰਵਰੀ- ਜ਼ਿੰਮਬਾਵੇ ਦੇ ਬੱਲੇਬਾਜ਼ ਇਕ ਵਾਰ ਫਿਰ ਨਾਕਾਮ ਰਹੇ, ਜਿਸ ਨਾਲ ਨਿਊਜ਼ੀਲੈਂਡ ਨੇ ਪਹਿਲੇ ਇਕ ਦਿਨਾ ਮੈਚ ਵਿਚ ਇੱਥੇ 90 ਰਨ ਦੀ ਅਸਾਨ ਜਿੱਤ ਹਾਸਿਲ ਕਰ ਲਈ।
ਨੇਪੀਅਰ ਵਿਚ ਪਿਛਲੇ ਹਫਤੇ ਇਕੋ-ਇਕ ਟੈਸਟ ਵਿਚ ਪਾਰੀ ਅਤੇ 301 ਨਾਲ ਸ਼ਰਮਨਾਰ ਹਾਰ ਝੱਲਣ ਵਾਲੀ ਜ਼ਿੰਮਬਾਵੇ ਨੇ ਟਾਸ ਜਿੱਤਣ ਦੇ ਬਾਅਦ ਅਨੁਕੂਲ ਪਿਚ 'ਤੇ ਨਿਊਜ਼ੀਲੈਂਡ ਨੂੰ 248 ਰਨ 'ਤੇ ਢੇਰ ਕਰ ਦਿੱਤਾ ਸੀ ਪਰ ਮਹਿਮਾਨ ਟੀਮ ਨੇ ਇਕ ਵਾਰ ਫਿਰ ਨਿਰਾਸ਼ ਕੀਤਾ।
ਜ਼ਿੰਮਬਾਵੇ ਵੱਲੋਂ ਸ਼ਿੰਗੀ ਮਸਾਕਾਦਜਾ ਨੇ 46 ਰਨ 'ਤੇ 4 ਵਿਕਟ ਚਟਕਾਏ ਪਰ ਬੱਲੇਬਾਜ਼ੀ ਵਿਚ ਸਿਰਫ ਕਪਤਾਨ ਬਰੇਂਡਨ ਟੇਲਰ ਹੀ ਟਿਕ ਕੇ ਖੇਡ ਸਕੇ, ਜਿਨ੍ਹਾਂ ...
Read Full Story